ਬਿਜਲੀ ਵਰਤਣ ਵਾਲਿਆਂ ਲਈ ਹੋਇਆ ਇਹ ਵੱਡਾ ਐਲਾਨ

Uncategorized

ਸੂਬਾ ਸਰਕਾਰ ਦੇ ਨਿਰਦੇਸ਼ਾਂ ’ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਘਰੇਲੂ ਤੇ ਕਮਰਸ਼ੀਅਲ ਬਿਜਲੀ ਖ਼ਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ’ਚ ਵੀ. ਡੀ. ਐੱਸ. ਯੋਜਨਾ ਤਹਿਤ ਬਿਜਲੀ ਦਾ ਲੋਡ ਵਧਾਉਣ ਵਾਲੇ ਇੱਛੁਕ ਖ਼ਪਤਕਾਰਾਂ ਲਈ ਸਕਿਓਰਿਟੀ ਰਕਮ ਹੁਣ ਪਹਿਲਾਂ ਨਾਲੋਂ ਅੱਧੀ ਕਰ ਦਿੱਤੀ ਗਈ ਹੈ।ਸਿੱਧੇ ਲਫਜ਼ਾਂ ’ਚ ਕਿਹਾ ਜਾਵੇ ਤਾਂ ਬਿਜਲੀ ਦੇ ਮੀਟਰ ਦਾ ਕਿਲੋਵਾਟ ਦੇ ਹਿਸਾਬ ਨਾਲ ਲੋਡ ਵਧਵਾਉਣ ਵਾਲੇ ਖ਼ਪਤਕਾਰਾਂ ਲਈ ਹੁਣ ਪਾਵਰਕਾਮ ਵਿਭਾਗ ਦੇ ਖ਼ਜ਼ਾਨੇ

’ਚ ਸਕਿਓਰਿਟੀ ਰਾਸ਼ੀ ਜਮ੍ਹਾ ਕਰਨ ਦੇ ਮਾਮਲੇ ’ਚ 50 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਗਈ ਹੈ।ਮਿਸਾਲ ਵਜੋਂ ਪਹਿਲਾਂ ਜਿਥੇ ਘਰੇਲੂ ਖ਼ਪਤਕਾਰਾਂ ਨੂੰ 2 ਕਿਲੋਵਾਟ ਲੋਡ ਦੀ ਸਮਰੱਥਾ ਵਾਲਾ ਮੀਟਰ ਲਗਵਾਉਣ ਲਈ ਪਾਵਰਕਾਮ ਵਿਭਾਗ ਦੇ ਖ਼ਾਤੇ ’ਚ 450 ਰੁਪਏ ਸਕਿਓਰਿਟੀ ਜਮ੍ਹਾ ਕਰਵਾਉਣੀ ਪੈ ਰਹੀ ਸੀ, ਇਸ ਦੇ ਲਈ ਹੁਣ ਖ਼ਪਤਕਾਰਾਂ ਨੂੰ ਸਿਰਫ਼ 225 ਰੁਪਏ ਹੀ ਦੇਣੇ ਪੈਣਗੇ। ਯੋਜਨਾ ਤਹਿਤ ਖ਼ਪਤਕਾਰ ਬਿਨਾਂ ਕਿਸੇ ਜੁਰਮਾਨੇ ਦੇ ਆਪਣੇ ਵਾਧੂ ਜੁੜੇ ਲੋਡ ਨੂੰ ਨਿਯਮਿਤ ਕਰਵਾ ਸਕਦੇ ਹਨ।

ਜਾਣਕਾਰੀ ਮੁਤਾਬਕ ਸਵੈ-ਇੱਛਾ ਯੋਜਨਾ ਤਹਿਤ 45 ਦਿਨਾਂ (24 ਅਪ੍ਰੈਲ, 2024) ਤੱਕ ਲਾਗੂ ਰਹੇਗੀ ਤੇ ਇਸ ਯੋਜਨਾ ਤੋਂ ਉਨ੍ਹਾਂ ਘਰੇਲੂ ਤੇ ਕਮਰਸ਼ੀਅਲ ਖ਼ਪਤਕਾਰਾਂ ਨੂੰ ਵੱਡਾ ਲਾਭ ਮਿਲੇਗਾ, ਜੋ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਦਾ ਲੋਡ ਵਧਾਉਣ ਦੇ ਚੱਕਰ ’ਚ ਵਾਧੂ ਰਾਸ਼ੀ ਖ਼ਰਚ ਕਰਨ ਸਮੇਤ ਵਿਭਾਗੀ ਦਫ਼ਤਰ ਦੇ ਗੇੜੇ ਕੱਢ ਰਹੇ ਸਨ, ਖ਼ਾਸ ਕਰਕੇ ਉਨ੍ਹਾਂ ਹੌਜ਼ਰੀ ਗਾਰਮੈਂਟਸ ਤੇ ਹੋਰ ਕਾਰੋਬਾਰੀਆਂ ਵਲੋਂ ਚਲਾਏ ਜਾ ਰਹੇ ਛੋਟੇ ਯੂਨਿਟਾਂ ਨੂੰ, ਜੋ ਕਿ ਬਿਜਲੀ ਦਾ ਲੋਡ ਵਧਾ ਕੇ ਆਪਣੇ ਵਪਾਰ ਨੂੰ ਨਵੀਂ ਉਡਾਰੀ ਦੇਣ ਦੇ ਚਾਹਵਾਨ ਹਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *