ਸੁਣੋ ਲੱਖਾ ਸਧਾਣਾ ਦੇ ਮੂੰਹੋਂ ਕਿਸ ਨੇ ਬਣਾਇਆ ਸੀ ਉਸ ਨੂੰ ਗੈਂਗਸਟਰ?

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਲੱਖਾ ਸਧਾਣਾ ਅਕਸਰ ਹੀ ਸੁਰਖੀਆਂ ਚ ਰਹਿੰਦੇ ਹਨ ਉਨ੍ਹਾਂ ਦੇ ਵੱਲੋਂ ਜੇਕਰ ਕੋਈ ਵੀ ਬਿਆਨ ਦਿੱਤਾ ਜਾਂਦਾ ਹੈ ਤਾਂ ਉਹ ਕਾਫ਼ੀ ਜ਼ਿਆਦਾ ਲੋਕਾਂ ਦੇ ਵੱਲੋਂ ਵੇਖਿਆ ਜਾਂਦਾ ਹੈ ਅਤੇ ਇਸ ਮਾਮਲੇ ਦੇ ਉੱਤੇ ਲੋਕਾਂ ਦੇ ਵੱਲੋਂ ਵੱਖੋ ਵੱਖਰੇ ਵਿਚਾਰ ਵੀ ਦਿੱਤੇ ਜਾਂਦੇ ਹਨ ਬਹੁਤੇ ਲੋਕਾਂ ਦਾ ਇਹ ਮੰਨਣਾ ਹੈ ਕਿ ਲੱਖਾ ਸਧਾਣਾ ਪੰਜਾਬ ਦੀ ਤਸਵੀਰ ਨੂੰ ਬਦਲਣਾ

ਚਾਹੁੰਦੇ ਹਨ ਭਾਵ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਉਨ੍ਹਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਇੱਕ ਅਹਿਮ ਭੂਮਿਕਾ ਨਿਭਾਈ ਬਹੁਤ ਸਾਰੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਕਿ ਜੇਕਰ ਕਿਸਾਨੀ ਅੰਦੋਲਨ ਦੇ ਵਿੱਚ ਜਿੱਤ ਪ੍ਰਾਪਤ ਨਾ ਹੋਈ ਤਾਂ ਉਨ੍ਹਾਂ ਦੀਆਂ ਨਸਲਾਂ ਖ਼ਤਮ ਹੋ ਜਾਣਗੀਆਂ ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਲੱਖਾ ਸਿਧਾਣਾ ਦੀ ਗੱਲਬਾਤ ਅੱਜ ਵੀ ਸੁਣਦੇ ਹਨ

ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਬਿਲਕੁੱਲ ਨਜ਼ਦੀਕ ਹਨ ਇਹ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਲੱਖਾ ਸਧਾਣਾ ਮੌੜ ਤੋਂ ਚੋਣ ਲੜਨਗੇ ਕਈ ਵਾਰ ਉਹ ਸੱਥਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਕਿਸ ਤਰੀਕੇ ਨਾਲ ਸਰਕਾਰਾਂ ਨੇ ਉਨ੍ਹਾਂ ਨੂੰ ਲੁੱਟ ਕੇ ਖਾਧਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿਚ ਵੀ ਜੇਕਰ ਪੰਜਾਬ ਦੇ ਲੋਕਾਂ ਦੇ ਵੱਲੋਂ ਕਿਸੇ ਵੀ

ਪ੍ਰਕਾਰ ਦੀ ਕੋਈ ਗਲਤੀ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਉਸ ਦਾ ਖਮਿਆਜ਼ਾ ਜ਼ਰੂਰ ਭੁਗਤਣਾ ਪਵੇਗਾ। ਇਸ ਲਈ ਉਨ੍ਹਾਂ ਦਾ ਕਹਿਣਾ ਹੈ ਕਿ ਚੰਗੇ ਲੋਕਾਂ ਨੂੰ ਅੱਗੇ ਲਿਆਉਣ ਦੀ ਜ਼ਰੂਰਤ ਹੈ ਜਦੋਂ ਲੱਖਾ ਸਧਾਣਾ ਦੇ ਨਾਲ ਇੱਕ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਬਹੁਤੇ ਲੋਕ ਇਨ੍ਹਾਂ ਨੂੰ ਗੈਂਗਸਟਰ ਵੀ ਕਹਿੰਦੇ ਹਨ ਪਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ

ਗੈਂਗਸਟਰ ਬਣਾਉਣ ਵਾਲਾ ਕੌਣ ਸੀ ਇਨ੍ਹਾਂ ਦਾ ਕਹਿਣਾ ਹੈ ਕਿ ਲੀਡਰਾਂ ਦੇ ਵੱਲੋਂ ਹੀ ਜਦੋਂ ਨੌਜਵਾਨਾਂ ਦੇ ਕੋਲੋਂ ਆਪਣਾ ਕੰਮ ਕਢਵਾਉਣ ਦੇ ਲਈ ਉਨ੍ਹਾਂ ਦੇ ਕੋਲੋਂ ਗ਼ਲਤ ਕੰਮ ਕਰਵਾਏ ਜਾਂਦੇ ਹਨ ਅਤੇ ਜਦੋਂ ਇਨ੍ਹਾਂ ਦਾ ਕੰਮ ਨਿਕਲ ਜਾਂਦਾ ਹੈ ਤਾਂ ਉਨ੍ਹਾਂ ਹੀ ਨੌਜਵਾਨਾਂ ਨੂੰ ਜੇਲ੍ਹਾਂ ਚ ਫਸਾ ਦਿੱਤਾ ਜਾਂਦਾ ਹੈ।ਜਿਸ ਤੋਂ ਬਾਅਦ ਇਹ ਨੌਜਵਾਨ ਗੈਂਗਸਟਰ ਬਣਦੇ ਹਨ ਇਸ ਤੋਂ

ਇਲਾਵਾ ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਅਤੇ ਇਹ ਮੰਨਦੇ ਹਨ ਕਿ ਇਨ੍ਹਾਂ ਦਾ ਸਮਾਂ ਅਜਿਹਾ ਰਿਹਾ ਹੈ ਪਰ ਇਨ੍ਹਾਂ ਦਾ ਕਹਿਣਾ ਹੈ ਕਿ ਇਹ ਕਦੇ ਵੀ ਹੁਣ ਆਪਣੇ ਅਸੂਲਾਂ ਤੋਂ ਨਹੀਂ ਭਟਕਣਗੇ ਇਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਇਨ੍ਹਾਂ ਦੇ ਪਿਤਾ ਦੇ ਵੱਲੋਂ ਵੀ ਕਿਹਾ ਜਾਵੇ ਕਿ ਅਸੂਲਾਂ ਦੇ ਖ਼ਿਲਾਫ਼ ਚਲੋ ਤਾਂ ਹੀ ਆਪਣੇ ਪਿਤਾ ਦਾ

ਸਾਥ ਵੀ ਛੱਡ ਦੇਣਗੇ ਸੋ ਲੱਖਾ ਸਧਾਣਾ ਦੀਆਂ ਗੱਲਾਂ ਬਾਤਾਂ ਸੁਣਨ ਤੋਂ ਬਾਅਦ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਹ ਪੰਜਾਬ ਦੇ ਲਈ ਦਰਦ ਰੱਖਦੇ ਹਨ ਅਤੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਅਤੇ ਵਾਰ ਵਾਰ ਲੋਕਾਂ ਨੂੰ ਇੱਕੋ ਗੱਲ ਸਮਝਾ ਰਹੇ ਹਨ ਕਿ ਉਨ੍ਹਾਂ ਦੇ ਵੱਲੋਂ ਵੋਟ ਦਾ ਗਲਤ ਇਸਤੇਮਾਲ ਨਾ ਕੀਤਾ ਜਾਵੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਵੱਖੋ ਵੱਖਰੇ ਵਿਚਾਰ ਦਿੱਤੇ ਜਾ ਰਹੇ ਹਨ ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *