ਚਾਹ ਵੇਚਣ ਦੇ ਮਾਮਲੇ ਵਿੱਚ ਮੋਦੀ ਨਾਲੋਂ ਵੀ ਜ਼ਿਆਦਾ ਮਸ਼ਹੂਰ ਹੈ ਇਹ ਵਿਅਕਤੀ ਬਦਾਮ ਅਤੇ ਗੁਲਾਬ ਦੇ ਪੱਤਿਆਂ ਦੀ ਬਣਾਉਂਦਾ ਹੈ ਚਾਹ

Uncategorized

ਜਿਵੇਂ ਕਿਸ ਜਾਣਦੇ ਹਾਂ ਕਿ ਸਾਡੇ ਦੇਸ਼ ਦੇ ਲੋਕ ਚਾਹ ਪੀਣ ਦੇ ਬਹੁਤ ਜ਼ਿਆਦਾ ਸ਼ੌਕੀਨ ਹਨ,ਜੇਕਰ ਉਨ੍ਹਾਂ ਨੂੰ ਇਹ ਵੀ ਕਹਿ ਦਿੱਤਾ ਜਾਵੇ ਕਿ ਚਾਹ ਉਨ੍ਹਾਂ ਦੇ ਸਰੀਰ ਲਈ ਹਾਨੀਕਾਰਕ ਹੈ ਫਿਰ ਵੀ ਉਹ ਚਾਹ ਪੀਣ ਤੋਂ ਬਿਨਾਂ ਨਹੀਂ ਰਹਿ ਸਕਦੇ।ਸਾਡੇ ਦੇਸ਼ ਵਿੱਚ ਵੱਖੋ ਵੱਖਰੀ ਕਿਸਮ ਦੀ ਚਾਹ ਤਿਆਰ ਕੀਤੀ ਜਾਂਦੀ ਹੈ।ਪਰ ਜ਼ਿਆਦਾਤਰ ਲੋਕ ਮਸਾਲੇ ਵਾਲੀ ਜਾਂ ਫਿਰ ਲੌਂਗ ਲਾਚੀ ਵਾਲੀ ਚਾਹ ਪੀਣਾ ਪਸੰਦ ਕਰਦੇ ਹਨ। ਜ਼ਿਆਦਾਤਰ ਲੋਕ ਸਾਧਾਰਨ ਚਾਹ ਪੀਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਚਾਹ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਅਤੇ ਸਰੀਰ ਲਈ ਫ਼ਾਇਦੇਮੰਦ ਸਾਬਿਤ ਹੁੰਦੀ ਹੈ।ਜਿਵੇਂ ਕਿ ਅਸੀਂ

ਜਾਣਦੇ ਹਾਂ ਕਿ ਕਿਸੇ ਰੈਸਟੋਰੈਂਟ ਵਿਚ ਜਾਣ ਤੇ ਜੇਕਰ ਅਸੀਂ ਚਾਹ ਦਾ ਇੱਕ ਕੱਪ ਪੀਂਦੇ ਹਾਂ ਤਾਂ ਸਾਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ ਅਤੇ ਜੋ ਰੈਸਟੋਰੈਂਟ ਵਿਚ ਚਾਹ ਮਿਲਦੀ ਹੈ। ਉਹ ਸਾਧਾਰਨ ਚਾਅ ਹੁੰਦੀ ਹੈ।ਪਰ ਫਿਰ ਵੀ ਲੋਕ ਆਪਣੀਆਂ ਜੇਬਾਂ ਖਾਲੀ ਕਰਕੇ ਆ ਜਾਂਦੇ ਹਨ ਅਤੇ ਉਨ੍ਹਾਂ ਦੇ ਸਰੀਰ ਨੂੰ ਕੋਈ ਵੀ ਫਾਇਦਾ ਨਹੀਂ ਹੁੰਦਾ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਚਾਹ ਵਾਲੇ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਚਾਹ ਵਿੱਚ ਕੁਝ ਅਜਿਹਾ

ਮਿਲਾ ਦਿੰਦੇ ਹਨ।ਜਿਸ ਕਾਰਨ ਲੋਕ ਉਨ੍ਹਾਂ ਦੀ ਚਾਹ ਨੂੰ ਵਾਰ ਵਾਰ ਪੀਂਦੇ ਹਨ ਅਤੇ ਜੋ ਕੀਮਤ ਚੁਕਾਉਂਦੇ ਹਨ ਉਸ ਨੂੰ ਦੇ ਕੇ ਉਹ ਸੰਤੁਸ਼ਟ ਹੋ ਜਾਂਦੇ ਹਨ।ਜਾਣਕਾਰੀ ਮੁਤਾਬਕ ਇਹ ਚਾਹ ਵਾਲੀ ਦੁਕਾਨ ਬਹੁਤ ਹੀ ਪੁਰਾਣੀ ਹੈ।ਜਿਸ ਵਿਅਕਤੀ ਵੱਲੋਂ ਅੱਜ ਇਹ ਦੁਕਾਨ ਚਲਾਈ ਜਾ ਰਹੀ ਹੈ ਉਨ੍ਹਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਦਾਦਾ ਜੀ ਇਹ ਚਾਹ ਬਣਾਇਆ ਕਰਦੇ ਸੀ, ਉਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਜੀ ਅਤੇ ਹੁਣ ਇਹ ਖ਼ੁਦ ਇਸ ਚਾਹ ਨੂੰ ਬਣਾਉਂਦੇ ਹਨ।ਇਸ ਚਾਹ ਵਿਚ ਇਹ ਕਾਜੂ,ਬਦਾਮ, ਕੇਸਰ, ਗੁਲਾਬ ਦੀਆਂ ਪੱਤੀਆਂ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਮਿਲਾਉਂਦੇ ਹਨ, ਜਿਸ ਨਾਲ ਚਾਹ ਪੀਣ ਵਾਲੇ ਦੇ ਸਰੀਰ ਨੂੰ ਫਾਇਦਾ

ਪਹੁੰਚਦਾ ਹੈ।ਜਿਸ ਲਈ ਬਹੁਤ ਸਾਰੇ ਲੋਕ ਇਨ੍ਹਾਂ ਦੀ ਚਾਹ ਨੂੰ ਪੀਣ ਲਈ ਆਉਂਦੇ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਦੁਕਾਨ ਉੱਤੇ ਤਿੰਨ ਪ੍ਰਕਾਰ ਦੀ ਚਾਹ ਤਿਆਰ ਹੁੰਦੀ ਹੈ, ਜਿਸ ਦੀ ਵੱਖੋ ਵੱਖਰੀ ਕੀਮਤ ਹੈ।

Leave a Reply

Your email address will not be published. Required fields are marked *