ਹੁਣੇ ਹੁਣੇ ਪੰਜਾਬ ਦੇ ਵਿੱਚ ਏਥੇ ਦਿਨ ਦਹਾੜੇ ਚੱਲੀਆਂ ਗੋਲੀਆਂ

Uncategorized

ਦਿੱਲੀ ਦੇ ਸੂਰਜਭਾਨ ਉਰਫ ਬੱਲੂ ਪਹਿਲਵਾਨ ਦੀ ਮੰਗਲਵਾਰ ਦੇਰ ਸ਼ਾਮ ਫਰੀਦਾਬਾਦ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋ ਬਦਮਾਸ਼ਾਂ ਨੇ 8 ਸਕਿੰਟਾਂ ’ਚ ਕਰੀਬ 15 ਤੋਂ 16 ਰਾਊਂਡ ਫਾਇਰ ਕੀਤੇ, ਜਿਨ੍ਹਾਂ ’ਚੋਂ 10 ਤੋਂ ਜ਼ਿਆਦਾ ਗੋਲੀਆਂ ਬੱਲੂ ਨੂੰ ਲੱਗੀਆਂ। ਜਦੋਂ ਬੱਲੂ ’ਤੇ ਹਮਲਾ ਹੋਇਆ ਤਾਂ ਉਹ ਜਿੰਮ ਤੋਂ ਬਾਹਰ ਆਇਆ ਸੀ। ਸਾਰੀ ਘਟਨਾ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੱਲੂ ਪਹਿਲਵਾਨ (39) ਨੂੰ ਪੁਲਿਸ ਨੇ ਦਿੱਲੀ ਤੋਂ ਕਾਬੂ ਕੀਤਾ ਸੀ। ਉਹ ਲਾਰੈਂਸ ਗਰੁੱਪ ਦੇ ਗੈਂਗਸਟਰ ਕਪਿਲ ਸਾਂਗਵਾਨ ਉਰਫ ਨੰਦੂ ਦਾ ਕਰੀਬੀ

ਸੀ। ਕਤਲ ਪਿੱਛੇ ਗੈਂਗ ਵਾਰ ਦਾ ਮਾਮਲਾ ਵੀ ਸਾਹਮਣੇ ਆਇਆ ਹੈ।ਫਰੀਦਾਬਾਦ ਦੇ ਡੀਸੀਪੀ ਰਾਜੇਸ਼ ਦੁੱਗਲ ਨੇ ਕਿਹਾ ਕਿ ਪੁਲਿਸ ਫਿਲਹਾਲ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਬੱਲੂ ਕਿਸ ਗੈਂਗ ਦੇ ਸੰਪਰਕ ਵਿੱਚ ਸੀ। ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਹਮਲਾਵਰਾਂ ਨੂੰ ਫੜਨ ’ਚ ਜੁਟੀਆਂ ਹੋਈਆਂ ਹਨ।ਦਰਅਸਲ, ਦਿੱਲੀ ਦੇ ਨਜਫਗੜ੍ਹ ਖੇਤਰ ਦੇ ਦੀਨਪੁਰ ਪਿੰਡ ਦਾ ਰਹਿਣ ਵਾਲਾ ਬੱਲੂ ਪਹਿਲਵਾਨ 4 ਮਹੀਨੇ ਪਹਿਲਾਂ ਹੀ ਫਰੀਦਾਬਾਦ ਦੇ ਵਾਈਐਮਸੀਏ ਖੇਤਰ ਵਿੱਚ ਰਹਿਣ ਲੱਗਾ ਸੀ। ਉਸ ਨੇ

ਸੈਕਟਰ-11 ਹੁੱਡਾ ਮਾਰਕੀਟ ਸਥਿਤ ਸਪੈਕਟ੍ਰਮ ਜਿਮ ਜੁਆਇਨ ਕੀਤਾ ਸੀ। ਉਹ ਰੋਜ਼ ਜਿੰਮ ਜਾਂਦਾ ਸੀ। ਉਸ ਦਾ ਸਮਾਂ ਹਰ ਰੋਜ਼ ਇੱਕੋ ਜਿਹਾ ਨਹੀਂ ਸੀ। ਉਹ ਸ਼ਾਮ 4 ਤੋਂ 7 ਵਜੇ ਦੇ ਵਿਚਕਾਰ ਕਿਸੇ ਵੀ ਸਮੇਂ ਜਿੰਮ ਆ ਜਾਂਦਾ ਸੀ।ਚਿੱਟੇ ਰੰਗ ਦੀ ਕਾਰ ’ਚ ਸਵਾਰ ਬਦਮਾਸ਼ ਪਹਿਲਾਂ ਹੀ ਬੱਲੂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਹੇ ਸਨ। ਜਿਵੇਂ ਹੀ ਬੱਲੂ ਨੇ ਆਪਣੀ ਬੁਲੇਟ ਬਾਈਕ ਸਟਾਰਟ ਕੀਤੀ ਤਾਂ ਦੋ ਬਦਮਾਸ਼ ਕਾਰ ਤੋਂ ਹੇਠਾਂ ਉਤਰੇ ਅਤੇ ਬੱਲੂ ਵੱਲ ਭੱਜ ਕੇ ਆਏ ਅਤੇ ਗੋਲੀਆਂ ਚਲਾ ਦਿੱਤੀਆਂ। 8 ਸਕਿੰਟਾਂ ਦੇ ਅੰਦਰ ਹੀ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਕਾਰ ਲੈ ਕੇ ਫਰਾਰ ਹੋ ਗਏ। ਗੋਲੀਆਂ ਚੱਲਣ ਤੋਂ ਬਾਅਦ ਆਸ-ਪਾਸ ਦੇ ਲੋਕ ਅਤੇ ਜਿੰਮ ਕਰਨ ਵਾਲੇ ਨੌਜਵਾਨ ਮੌਕੇ ’ਤੇ ਪਹੁੰਚੇ ਤਾਂ ਬੱਲੂ ਦੀ ਮੌਤ ਹੋ ਚੁੱਕੀ ਸੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *